ਬੀਤੇਂ ਦਿਨ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਰਿਚਮੰਡ ਹਿੱਲ ਕੁਈਨਜ਼ ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ ਵਿੱਖੇ ਪੁੱਜੇ। ਇਸ ਮੌਕੇ ਉਨ੍ਹਾਂ ਸਿੱਖਾਂ 'ਤੇ ਨਿਊਯਾਰਕ ਵਿੱਖੇ ਹੋਏ ਹਮਲਿਆਂ ਨੂੰ ਨਫ਼ਰਤੀ ਅਪਰਾਧਾਂ ਤਹਿਤ ਦੇਸ਼ 'ਤੇ ਧੱਬਾ ਕਰਾਰ ਦਿੰਦਿਆਂ ਸਿੱਖ ਕਮਿਊਨਿਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਪੱਗ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਇਹ ਕੌਮ ਆਸਥਾ ਦਾ ਇਕ ਪ੍ਰਤੀਕ ਹੈ।ਮੇਅਰ ਐਡਮਜ਼ ਨੇ ਆਪਣੇ ਭਾਸ਼ਣ 'ਚ ਸਿੱਖਾਂ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਸਿੱਖ ਕੌਮ ਨੂੰ ਮਨੁੱਖਤਾ ਦੇ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਸਜਾਈ ਜਾਂਦੀ ਪੱਗ (ਦਸਤਾਰ) ਕਿਸੇ ਨਫ਼ਰਤ ਦਾ ਨਹੀਂ ਸਗੋਂ ਇਕ ਆਸਥਾ ਦਾ ਪ੍ਰਤੀਕ ਹੈ।
.
On the racial attacks on Sikhs, the mayor of New York said a big thing about the turban!
.
.
.
#newyork #sikhism #sikhs
~PR.182~